ਖਾਲਸਾ ਕਰੈਡਿਟ ਯੁਨੀਅਨ
ਖਾਲਸਾ ਕਰੈਡਿਟ ਯੁਨੀਅਨ
ਖਾਲਸਾ ਕਰੈਡਿਟ ਯੁਨੀਅਨ ਸਿੱਖ ਭਾਈਚਾਰੇ ਨੂੰ ਵਿੱਤੀ ਸੇਵਾਵਾਂ ਪ੍ਰਦਾਨ ਕਰਨ ਵਾਸਤੇ ਇਕ ਧਰਮਬੱਧ ਵਿੱਤੀ ਸੰਸਥਾ ਵਜੋਂ 19 ਫਰਵਰੀ 1986 ਨੂੰ ਰਜਿਸਟਰ ਕਰਵਾਈ ਗਈ। ਕਰੈਡਿਟ ਯੂਨੀਅਨ ਅਜਿਹੇ ਲੋਕਾਂ ਦੁਆਰਾ ਸੰਗਠਿਤ ਇਕ ਵਿੱਤੀ ਸਹਿਕਾਰਤਾ ਹੁੰਦੀ ਹੈ ਜਿਹੜੇ ਲੋਕਾਂ ਦਰਮਿਆਨ ਕੋਈ ਸਾਂਝ ਮੌਜੂਦ ਹੁੰਦੀ ਹੈ। ਇਹ ਇਕ ਅਨੋਖੀ ਪ੍ਰਕਾਰ ਦਾ ਬਿਜ਼ਨਸ ਹੁੰਦਾ ਹੈ ਜਿਸ ਉੱਪਰ ਇਸਦੇ ਮੈਂਬਰਾਂ ਦੀ ਮਾਲਕੀ ਤੇ ਕੰਟਰੋਲ ਹੁੰਦਾ ਹੈ। ਮੈਂਬਰ ਆਪਣੇ ਆਪ ਨੂੰ ਦੇਣ ਵਾਸਤੇ ਕਰਜ਼ਿਆਂ ਲਈ ਫੰਡ ਅਤੇ ਵਿਭਿੰਨ ਪ੍ਰਕਾਰ ਦੀਆਂ ਹੋਰ ਵਿੱਤੀ ਸੇਵਾਵਾਂ ਪ੍ਰਦਾਨ ਕਰਨ ਲਈ ਆਪਣੇ ਵਿੱਤੀ ਅੱਸਾਸ ਸਾਂਝੇ ਖਾਤੇ ‘ਚ ਪਾ ਲੈਂਦੇ ਹਨ। ਕਰੈਡਿਟ ਯੁਨੀਅਨ ਦੀ ਪਹਿਲੀ ਸ਼ਾਖਾ ਵੈਨਕੂਵਰ ‘ਚ 1 ਅਪਰੈਲ 1986 ਨੂੰ ਖੋਲ੍ਹੀ ਗਈ, ਦੂਸਰੀ ਸਰੀ ‘ਚ 11 ਅਕਤੂਬਰ 1987 ਨੂੰ, ਤੀਸਰੀ ਐਬਟਸਫੋਰਡ ‘ਚ 30 ਜਨਵਰੀ 1989 ਨੂੰ, ਚੌਥੀ ਗਿੱਲਫੋਰਡ ‘ਚ 27 ਸਤੰਬਰ 1993 ਨੂੰ, ਅਤੇ ਪੰਜਵੀਂ ਸ਼ਾਖਾ 19 ਅਗਸਤ 1996 ਨੂੰ ਵੈਨਕੂਵਰ ਆਈਲੈਂਡ ‘ਤੇ ਵਿਕਟੋਰੀਆ ‘ਚ ਖੋਲ੍ਹੀ ਗਈ। ਸਾਰੀਆਂ ਹੀ ਸ਼ਾਖਾਵਾਂ ਨੂੰ ਹਮੇਸ਼ਾਂ ਹੋ ਰਹੇ ਵਾਧੇ ਅਤੇ ਮੈਂਬਰਾਂ ਦੀਆਂ ਵਧਦੀਆਂ ਲੋੜਾਂ ਦੀ ਪੂਰਤੀ ਵਾਸਤੇ ਵੱਡਿਆਂ ਥਾਂਵਾਂ ‘ਚ ਤਬਦੀਲ ਕੀਤਾ ਗਿਆ ਹੈ। ਕਰੈਡਿਟ ਯੂਨੀਅਨ ਪਾਸ ਸਰੀ, ਬੀ ਸੀ ‘ਚ ਸਕਾਟ ਰੋਡ ਉੱਪਰ ਆਪਣੇ ਮੁੱਖ ਦਫਤਰ ਤੇ ਸ਼ਾਖਾ ਵਾਸਤੇ ਆਪਣੀ ਇਮਾਰਤ ਹੈ। ਕਰੈਡਿਟ ਯੂਨੀਅਨ ਦੀ ਵੈਨਕੂਵਰ, ਬੀ ਸੀ ‘ਚ ਫਰੇਜ਼ਰ ਸਟਰੀਟ ੳਪਰ ਵੀ ਆਪਣੀ ਇਮਾਰਤ ਹੈ, ਜਿਥੇ ਇਸਦੀ ਵੈਨਕੂਵਰ ਸ਼ਾਖਾ ਸਥਿਤ ਹੈ। ਸਾਡੇ ਸਿੱਖ ਭਾਈਚਾਰੇ ਦੀ ਸਮੁੱਚੀ ਏਕਤਾ ਇਕ ਹੋਰ ਅਜਿਹਾ ਤੱਤ ਰਹੀ ਹੈ ਜਿਸਨੇ ਇਸਦੇ ਮੁੱਢਲੇ ਡਾਇਰੈਕਟਰਾਂ ਦੇ ਬੋਰਡ ਅਤੇ ਮੈਂਬਰਾਂ ਵੱਲੋਂ ਮਿਥੇ ਉਦੇਸ਼ਾਂ ਦੀ ਪੂਰਤੀ ਵਾਸਤੇ ਕਰੈਡਿਟ ਯੂਨੀਅਨ ਨੂੰ ਅਜਿਹੇ ਠੋਸ ਆਧਾਰ ‘ਤੇ ਖੜ੍ਹੀ ਕੀਤਾ ਹੈ। ਬ੍ਰਿਟਿਸ਼ ਕੁਲੰਬੀਆ ‘ਚ ਸਿੱਖਾਂ ਦਾ ਵਹਾਅ ਹੋਰਨਾ ਮੁਲਕਾਂ, ਖਾਸ ਤੌਰ ‘ਤੇ ਭਾਰਤ ਤੋਂ ਰਵਾਇਤੀ ਇਮੀਗਰੇਸ਼ਨ ਦੁਆਰਾ ਅਤੇ ਕੈਨੇਡਾ ਦੇ ਹੋਰ ਸੂਬਿਆਂ, ਜਿਵੇਂ ਐਲਬਰਟਾ, ਕਿਊਬੈਕ ਤੇ ਓਨਟਾਰੀਉ ਤੋਂ ਉੱਠਕੇ ਆਉਂਣ ਦੁਆਰਾ ਹੋਇਆ ਹੈ। ਬ੍ਰਿਟਿਸ਼ ਕੁਲੰਬੀਆ ‘ਚ ਕਰੈਡਿਟ ਯੂਨੀਅਨ ਅਤੇ ਸਿੱਖ ਭਾਈਚਾਰੇ ਦਾ ਭਵਿੱਖ ਬੜਾ ਉੱਜਲਾ ਵਿਖਾਈ ਦਿੰਦਾ ਹੈ। ਸਾਡਾ ਭਾਈਚਾਰਾ ਸੁਰੱਖਿਅਤ ਅਤੇ ਖੁਸ਼ਹਾਲ ਹੈ ਜਿਹੜਾ ਵੱਖ ਵੱਖ ਖੇਤਰਾਂ ‘ਚ ਤਰੱਕੀ ਕਰਦਿਆਂ ਹੋਇਆਂ ਕਰੈਡਿਟ ਯੂਨੀਅਨ ਤੇ ਵਿਸ਼ਾਲ ਭਾਈਚਾਰੇ ਦੀ ਵਿੱਤੀ ਸਮਰੱਥਾ ਦੀ ਸ਼ਾਹਦੀ ਭਰਦਾ ਹੈ।
|